ਪਟਿਆਲਾ: ਮਾਤਾ ਕੌਸ਼ਲਿਆ ਹਸਪਤਾਲ 'ਚ ਸਮਾਜ ਸੇਵੀ ਭਾਨਾ ਸਿੱਧੂ ਦਾ ਪੁਲਿਸ ਨੇ ਕਰਵਾਇਆ ਚੈਕਅੱਪ, 29 ਜਨਵਰੀ ਨੂੰ ਕੀਤਾ ਜਾਵੇਗਾ ਅਦਾਲਤ 'ਚ ਪੇਸ਼
ਪਟਿਆਲਾ ਦੇ ਮਾਤਾ ਕੌਸ਼ਲਯਾ ਹਸਪਤਾਲ 'ਚ ਬਲੋਗਰ ਤੇ ਸਮਾਜ ਸੇਵੀ ਭਾਨਾ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਮੌਕੇ ਪੁਲਿਸ ਉਸਨੂੰ ਹਸਪਤਾਲ ਲੈਕੇ ਆਈ ਅਤੇ ਵਾਪਸ ਆਪਣੇ ਨਾਲ ਲੈ ਗਈ। ਹੁਣ ਭਾਨਾ ਸਿੱਧੂ ਨੂੰ 29 ਜਨਵਰੀ ਨੂੰ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।