ਪਟਿਆਲਾ: ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ, ਜਾਣੋ ਕੌਣ ਰਿਹਾ ਜੇਤੂ
ਪਟਿਆਲਾ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਹਾਕੀ, ਕਬੱਡੀ, ਵਾਲੀਬਾਲ, ਖੋ-ਖੋ ਅਤੇ ਬਾਸਕਟਬਾਲ ਸਮੇਤ ਕਈ ਖੇਡਾਂ ਵਿੱਚ ਵੱਖ-ਵੱਖ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ। ਮੁਕਾਬਲਿਆਂ ਵਿੱਚ ਕੌਮਾਂਤਰੀ ਖਿਡਾਰੀ ਹਰਿੰਦਰ ਸਿੰਘ ਗਰੇਵਾਲ ਅਤੇ ਕਰਮਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।