ਮੂਨਕ: ਖਨੌਰੀ ਬਾਰਡਰ ਤੇ ਕਿਸਾਨ ਦੀ ਬਿਗੜੀ ਸੀ ਸਿਹਤ ਹੋਈ ਮੌਤ, ਕਿਸਾਨੀ ਝੰਡੇ ਵਿੱਚ ਲਪੇਟ ਕੇ ਕੀਤਾ ਸੰਸਕਾਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸੰਬੰਧਿਤ ਕਿਸਾਨ ਦੇ ਖਨੋਰੀ ਬਾਰਡਰ ਉੱਤੇ ਧੂਆਂ ਚੜਨ ਉਪਰੰਤ ਹਾਲਤ ਵਿਗੜ ਗਈ ਸੀ ਜਿਸ ਦੀ ਅੱਜ ਮੌਤ ਹੋ ਗਈ। ਇਸ ਸਬੰਧੀ ਬਲਾਕ ਪ੍ਰਧਾਨ ਪੂਰਾ ਸਿੰਘ ਸਲੇਮਗੜ੍ਹ ਨੇ ਦੱਸਿਆ ਹੈ ਕਿ ਨੇੜੇ ਦੇ ਪਿੰਡ ਭੁੱਟਾਲ ਕਲਾਂ ਇਕਾਈ ਆਗੂ ਕਾਕਾ ਸਿੰਘ ਖਨੋਰੀ ਵਿਖੇ ਚੱਲ ਰਹੇ ਧਰਨੇ 13 ਫਰਵਰੀ ਨੂੰ ਧਰਨੇ ਵਿੱਚ ਗਿਆ ਅਤੇ 21 ਫਰਵਰੀ ਨੂੰ ਅਥਰੂ ਗੈਸ ਦੇ ਗੋਲੇ ਪੁਲਿਸ ਵੱਲੋਂ ਛੱਡੇ ਗਏ ਜਿਸ ਕਾਰਨ ਉਸਦੀ ਸਿਹਤ ਵਿਗੜੀ ਤੇ ਅੱਜ ਮੌਤ ਹੋ ਗਈ।