ਨੰਗਲ: ਨੰਗਲ ਦੇ ਕੇਸ਼ਵ ਨਗਰ 'ਚ ਫਿਰ ਦਿਖਿਆ ਤੇਂਦੂਆ, CCTV 'ਚ ਕੈਦ ਹੋਈ ਤਸਵੀਰ
ਨੰਗਲ ਦੇ ਕੇਸ਼ਵ ਨਗਰ ਵਿੱਚ ਰਾਤ ਕਰੀਬ 1 ਵਜੇ ਤੇਂਦੂਆ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਇਆ ਹੈ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਸਨੀਕਾਂ ਨੇ ਜੰਗਲਾਤ ਵਿਭਾਗ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਲੋਕਾਂ ਨੂੰ ਰਾਤ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।