ਰਾਮਪੁਰਾ ਫੂਲ: ਰਾਮਪੁਰਾ ਫੂਲ ਡਾਕਖ਼ਾਨੇ ਵਿੱਚ ਤੀਜੀ ਵਾਰ ਚੋਰੀ, ਚੋਰਾਂ ਨੇ ਆਰੀ ਨਾਲ ਕੱਟੇ ਤਾਲੇ
ਰਾਮਪੁਰਾ ਫੂਲ ਦੇ ਡਾਕਖ਼ਾਨੇ ਵਿੱਚ ਚੋਰਾਂ ਵੱਲੋਂ ਤੀਜੀ ਵਾਰ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਚੋਰਾਂ ਨੇ ਮੇਨ ਗੇਟ ਅਤੇ ਅੰਦਰਲੇ ਤਾਲੇ ਆਰੀ ਨਾਲ ਵੱਢ ਦਿੱਤੇ ਅਤੇ ਅਲਮਾਰੀਆਂ ਦੀ ਫਰੋਲਾ-ਫਰੋਲੀ ਕੀਤੀ, ਪਰ ਡਾਕਖ਼ਾਨੇ ਵਿੱਚ ਨਕਦੀ ਨਾ ਹੋਣ ਕਾਰਨ ਉਹ ਖਾਲੀ ਹੱਥ ਹੀ ਮੁੜ ਗਏ।