ਬਠਿੰਡਾ: ਗੁੰਮ ਹੋਈ ਸਕੂਟਰੀ ਨੂੰ ਪੁਲਿਸ ਨੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਲੱਭਿਆ
ਬਠਿੰਡਾ ਦੇ ਮੇਲਾ ਰਾਮ ਹਸਪਤਾਲ ਤੋਂ ਗੁੰਮ ਹੋਈ ਸਕੂਟਰੀ ਨੂੰ ਪੀ.ਸੀ.ਆਰ. ਪਾਰਟੀ ਨੇ 112 ਨੰਬਰ 'ਤੇ ਮਿਲੀ ਸੂਚਨਾ ਤੋਂ ਬਾਅਦ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਲੱਭ ਕੇ ਮਾਲਕ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਜਾਰੀ ਹੈ।