ਸੰਗਰੂਰ: ਸੰਤ ਅਤਰ ਸਿੰਘ ਮਹਾਰਾਜ ਜੀ ਦੇ ਨਾਮ ਤੇ ਬਨਣ ਵਾਲੇ ਮੈਡੀਕਲ ਕਾਲਜ ਸਬੰਧੀ ਹਰ ਸਵਾਲ ਜਵਾਬ ਦੇਣ ਲਈ ਤਿਆਰ: ਵਿਨਰਜੀਤ ਗੋਲਡੀ, ਹਲਕਾ ਇੰਚਾਰਜ SAD (B)
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਜੌ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਨਾਮ ਤੇ ਬਨਣ ਵਾਲੇ ਮੈਡੀਕਲ ਕਾਲਜ ਸਬੰਧੀ ਜੌ ਧਰਨਾ ਚਲ ਰਿਹਾ ਹੈ, ਓਥੇ ਸਰਦਾਰ ਕਰਨੈਲ ਸਿੰਘ ਲੌਂਗੋਵਾਲ ਵੱਲੋ ਸਪੀਚ ਕੀਤੀ ਗਈ ਕਿ ਵਿਨਰਜੀਤ ਗੋਲਡੀ ਸਟੇਜ ਤੇ ਆਵੇ ਤੇ ਸਵਾਲਾਂ ਦੇ ਜਵਾਬ ਦੇਵੇ। ਇਸ ਗੱਲ ਤੇ ਵਿਨਰਜੀਤ ਗੋਲਡੀ ਨੇ ਕਿਹਾ ਕਿ ਮੈਡੀਕਲ ਕਾਲਜ ਸੰਬੰਧੀ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ।