ਮੁਕਤਸਰ: ਪਿੰਡ ਬਰਕੰਦੀ ਵਿਖੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਆਪਣੇ ਨਿਵਾਸ ਵਿਖੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਆਪਣੇ ਗ੍ਰਹਿ ਪਿੰਡ ਬਰਕੰਦੀ ਦੇ ਨਿਵਾਸ ਸਥਾਨ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਹ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਦੁਪਹਿਰ 2 ਵਜ਼ੇ ਅਪਡੇਟ ਕੀਤੀ। ਸਾਬਕਾ ਵਿਧਾਇਕ ਨੇ ਕਿਹਾ ਹੈ ਕਿ ਬੇਸ਼ਕ ਉਹ ਮੌਜੂਦਾ ਵਿਧਾਇਕ ਨਹੀ ਹਨ, ਪਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਾਉਣ ਲਈ ਉਹ ਤੱਤਪਰ ਰਹਿੰਦੇ ਹਨ।