ਗੁਰੂ ਹਰਸਹਾਏ: ਬਸ ਅੱਡਾ ਹਾਮਦ ਤੋਂ ਇੱਕ ਨਸ਼ਾ ਤਸਕਰ ਨੂੰ 710 ਗ੍ਰਾਮ ਡੋਡਾ ਪੋਸਤ ਦੇ ਨਾਲ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਪੂਰੀ ਮੁਸਤੈਦੀ ਨਾਲ ਡਿਊਟੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਚਲਦਿਆਂ ਬੀਤੇ ਕੱਲ ਵੀਰਵਾਰ ਨੂੰ 2:30 ਵਜੇ ਦੇ ਕਰੀਬ ਬਸ ਅੱਡਾ ਪਿੰਡ ਹਾਮਦ ਤੋਂ ਇੱਕ ਨਸ਼ਾ ਤਸਕਰ ਨੂੰ 710 ਗ੍ਰਾਮ ਡੋਡਾ ਪੋਸਤ ਦੇ ਨਾਲ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜਾਣਕਾਰੀ ਮੁਤਾਬਿਕ ਆਰੋਪੀ ਅਜੀਤ ਸਿੰਘ ਪੁੱਤਰ ਦਿਲਜੀਤ ਸਿੰਘ ਵਾਸੀ ਪਿੰਡ ਹਾਮਦ ਡੋਡਾ ਪੋਸਤ ਸਮੇਤ ਕਾਬੂ ਕੀਤਾ ਗਿਆ