ਬਠਿੰਡਾ: ਗ੍ਰੀਨ ਸਿਟੀ ਫੇਜ਼-1 ਵਿੱਚ 74 ਲੱਖ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਕੰਮ ਸ਼ੁਰੂ
ਬਠਿੰਡਾ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਤਹਿਤ ਗ੍ਰੀਨ ਸਿਟੀ ਫੇਜ਼-1 ਵਿੱਚ 74 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਉਮੇਸ਼ ਗਰਗ ਗੋਗੀ ਨਾਲ ਇਸ ਕੰਮ ਦਾ ਜਾਇਜ਼ਾ ਲਿਆ।