ਮੋਰਿੰਡਾ: ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਕੱਢੀ ਗਈ 'ਚੜ੍ਹਦੀ ਕਲਾ ਯਾਤਰਾ', ਨੌਜਵਾਨਾਂ ਨੇ ਲਿਆ ਹਿੱਸਾ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਚੜ੍ਹਦੀ ਕਲਾ ਯਾਤਰਾ ਕੱਢੀ ਗਈ। ਯੂਥ ਆਗੂ ਜਗਮੋਹਣ ਸਿੰਘ ਮੁੰਧੋ ਦੀ ਅਗਵਾਈ ਹੇਠ ਕੱਢੀ ਇਸ ਯਾਤਰਾ ਰਾਹੀਂ ਨੌਜਵਾਨਾਂ ਨੇ ਪੰਜਾਬ ਦੇ ਪਾਣੀਆਂ, ਭਾਸ਼ਾ, ਸੱਭਿਆਚਾਰ ਅਤੇ ਰੁਜ਼ਗਾਰ ਵਰਗੇ ਅਹਿਮ ਮੁੱਦਿਆਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ।