ਪਟਿਆਲਾ: ਮਹਿਲਾ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ 'ਤੇ ਥਾਣਾ ਬਖਸ਼ੀ ਵਾਲਾ ਪੁਲਿਸ ਨੇ ਇਕ ਫਾਈਨੈਂਸਰ ਖਿਲਾਫ ਮਾਮਲਾ ਕੀਤਾ ਦਰਜ
ਬੀਤੇ ਦਿਨੀੰ ਨਿਸ਼ਾ ਨਾਮਕ ਮਹਿਲਾ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੰਜੂ ਨਾਮਕ ਫਾਈਨੈਂਸਰ 'ਤੇ ਉਕਤ ਮਹਿਲਾ ਨੂੰ ਤੰਗ ਪਰੇਸ਼ਾਨ ਕਰਨ ਦੇ ਆਰੋਪ ਲਗਾਏ ਸਨ। ਇਸ ਤੋਂ ਬਾਅਦ ਥਾਣਾ ਬਖਸ਼ੀ ਵਾਲਾ ਦੀ ਪੁਲਿਸ ਨੇ ਸੰਜੂ ਨਾਮਕ ਫਾਈਨੈਂਸਰ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਮੁਤਾਬਿਕ ਗਿਰਫਤਾਰੀ ਬਾਕੀ ਹੈ।