ਪਟਿਆਲਾ: ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਕਾਰ ਡਰਾਈਵਰ ਖਿਲਾਫ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਕੀਤਾ ਮਾਮਲਾ ਦਰਜ
ਸਹਾਇਕ ਥਾਣੇਦਾਰ ਪਾਰਸ ਨਾਥ ਸਮੇਤ ਪੁਲਿਸ ਪਾਰਟੀ ਦੋਰਾਨੇ ਨਾਕਾਬੰਦੀ 22 ਨੰਬਰ ਫਾਟਕ ਕੋਲ ਮੋਜੂਦ ਸੀ, ਓਥੋਂ ਇੱਕ ਵਿਅਕਤੀ ਕਾਰ ਉੱਤੇ ਪੁਲਿਸ ਫਿਲਿਕਲਿੰਗ ਲਾਲ ਰੰਗ ਦੀ ਲਾਇਟ ਲੱਗੀ ਹੋਈ ਸੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਕੱਟ ਮਾਰਦਾ ਹੋਇਆ ਕਾਰ ਨੂੰ ਭਜਾ ਕੇ ਲੈ ਗਿਆ। ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਪੁਲਿਸ ਨੇ ਡਰਾਈਵਰ ਖਿਲਾਫ ਖਿਲਾਫ਼ ਮਾਮਲਾ ਦਰਜ ਕੀਤਾ ਹੈ।