ਮੋਗਾ: ਖੜੇ ਟਰੱਕ 'ਚ ਐਕਟਿਵਾ ਸਵਾਰ ਦੀ ਹੋਈ ਟੱਕਰ, ਮਾਣੂਕੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਹੋਈ ਮੌਤ
ਖੜੇ ਟਰੱਕ 'ਚ ਐਕਟਿਵਾ ਚਾਲਕ ਦੀ ਟੱਕਰ ਹੋਣ ਕਾਰਨ ਮਾਣੂਕੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੀ ਦੁਕਾਨ ਤੋਂ ਐਕਟਿਵਾ 'ਤੇ ਵਾਪਸ ਆਪਣੇ ਘਰ ਜਾ ਰਿਹਾ ਸੀ, ਤਾਂ ਰਸਤੇ ਵਿੱਚ ਰੋਡ 'ਤੇ ਖੜੇ ਟਰੱਕ ਵਿੱਚ ਐਕਟਿਵਾ ਟਕਰਾ ਗਈ। ਇਸ ਦੌਰਾਨ ਹਾਦਸੇ 'ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।