ਮੋਗਾ: ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਵੱਲੋਂ ਮੋਗਾ ਦਾਣਾ ਮੰਡੀ ਦਫਤਰ ਵਿਖੇ ਕੀਤੀ ਮੀਟਿੰਗ
Moga, Moga | Apr 11, 2024 ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਦੀ ਜਿਲ੍ਹਾ ਪੱਧਰੀ ਮੀਟਿੰਗ ਅੱਜ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਦਫਤਰ ਵਿਖੇ ਹੋਈ। ਕਿਸਾਨ ਆਗੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਸੂਬਾ ਪੱਧਰੀ ਦਿਸ਼ਾ-ਨਿਰਦੇਸ਼ ਹੇਠ ਜਿਲ੍ਹੇ ਦੇ ਵੱਖ-ਵੱਖ ਪਿੰਡਾ ਵਿੱਚ ਇਕਾਈਆ ਦੀ ਮੈਂਬਰਸ਼ਿਪ ਕਰਕੇ ਚੋਣ ਕੀਤੀ ਜਾਵੇਗੀ। ਇਸ ਨਾਲ ਜੱਥੇਬੰਦੀ ਦੇ ਐਲਾਨਨਾਮੇ ਤਹਿਤ ਜੱਥੇਬੰਦੀ ਦਾ ਵਿਸਥਾਰ ਕੀਤਾ ਜਾਵੇਗਾ।