ਜਲਾਲਾਬਾਦ ਸਬ-ਡਿਵੀਜ਼ਨ ਅਧੀਨ ਆਉਣ ਵਾਲੇ ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਅਰਨੀਵਾਲਾ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੈਸਲਾ ਲਿਆ ਗਿਆ ਹੈ। ਇਨ੍ਹਾਂ ਤਿੰਨ ਥਾਣਿਆਂ ਦੇ ਐਸ.ਐਚ.ਓ.ਜ਼ ਦੇ ਤਬਾਦਲੇ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ, ਥਾਣਾ ਸਿਟੀ ਜਲਾਲਾਬਾਦ ਦੇ ਐਸ.ਐਚ.ਓ. ਸਚਿਨ ਕੁਮਾਰ ਨੂੰ ਥਾਣਾ ਅਰਨੀਵਾਲਾ,ਅਰਨੀਵਾਲਾ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੂੰ ਥਾਣਾ ਸਦਰ ਤੇ ਸਦਰ ਦੇ ਅਮਰਜੀਤ ਕੌਰ ਨੂੰ ਥਾਣਾ ਸਿਟੀ ਜਲਾਲਾਬਾਦ ਵਿਖੇ ਲਗਾ ਦਿੱਤਾ ਗਿਆ ਹੈ l