ਪਟਿਆਲਾ: ਆਮ ਆਦਮੀ ਪਾਰਟੀ ਦੇ ਆਗੂ ਕ੍ਰਿਸ਼ਨ ਚੰਦ ਬੁੱਧੂ ਨੇ ਭਾਜਪਾ ਅਤੇ ਮਹਾਰਾਣੀ ਪਰਨੀਤ ਕੌਰ ਤੇ ਤਿੱਖੇ ਨਿਸ਼ਾਨੇ ਸਾਧੇ
ਜ਼ਿਕਰਯੋਗ ਹੈ ਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕ੍ਰਿਸ਼ਨ ਚੰਦ ਬੁੱਧੂ ਨੇ ਭਾਜਪਾ ਦੀ ਸਰਕਾਰ ਤੇ ਬੋਲਦੇ ਆਖਿਆ ਕਿ ਮੋਦੀ ਕੋਲ ਸਭ ਤੋਂ ਵੱਡਾ ਹਥਿਆਰ ਈਡੀ ਹੈ ਅਤੇ ਈਡੀ ਦੇ ਟਾਇਰ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਭਾਜਪਾ ਦੇ ਵਿੱਚ ਸ਼ਾਮਿਲ ਹੋਇਆ ਹੈ ਉਹਨਾਂ ਮਹਾਰਾਣੀ ਪਰਨੀਤ ਕੌਰ ਨੂੰ ਜੋ ਟਿਕਟ ਦਿੱਤੀ ਗਈ ਹੈ ਉਸ ਤੇ ਬੋਲਦਿਆਂ ਆਖਿਆ ਕਿ ਮਹਾਰਾਣੀ ਪਰਨੀਤ ਕੌਰ ਜੋ ਮਰਜ਼ੀ ਕਰ ਲੈਣ ਚੋਣਾਂ ਨਹੀਂ ਜਿੱਤ ਸਕਦੇ।