ਖੰਨਾ: ਖੰਨਾ ਪੁਲਿਸ ਨੇ ਵਿਦਿਆਰਥੀਆਂ ਨਾਲ ਕੀਤੀ ਖੁੱਲ੍ਹੀ ਗੱਲਬਾਤ, ਜਾਣੋ ਕੀ ਰਿਹਾ ਮੁੱਖ ਮੁੱਦਾ
ਖੰਨਾ ਦੇ ਐਸ.ਐਸ.ਪੀ. ਦਰਪਣ ਆਹਲੂਵਾਲੀਆ ਅਤੇ ਐਸ.ਪੀ. ਹਰਪਿੰਦਰ ਕੌਰ ਨੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨਾਲ ਸੁਰੱਖਿਆ ਅਤੇ ਭਲਾਈ ਦੇ ਮੁੱਦਿਆਂ 'ਤੇ ਚਰਚਾ ਕੀਤੀ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਸੁਣਨਾ ਅਤੇ ਪੁਲਿਸ ਤੇ ਨੌਜਵਾਨਾਂ ਵਿਚਕਾਰ ਭਰੋਸਾ ਮਜ਼ਬੂਤ ਕਰਨਾ ਸੀ।