ਜਿਲਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੁਲਿਸ ਲਾਈਨ ਵਿਖੇ ਕਾਨਫਰੰਸ ਦੱਸਿਆ ਕਿ ਸੁਲਤਾਨਪੁਰ ਲੋਧੀ ਚ ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਦੀ ਪਹਿਚਾਣ ਗੁਰਮੇਜ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪੱਖੂਪੁਰ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਹਾਲ ਵਾਸੀ ਭੀੜੀ ਗਲੀ ਫਤਿਹ ਫਤਿਹਾਬਾਦ ਥਾਣਾ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ।