ਲਹਿਰਾ: ਥਾਣਾ ਲਹਿਰਾ ਗਾਗਾ ਪੁਲਿਸ ਨੇ ਕਿਰਚਾਂ ਮਾਰ ਕੇ ਮੋਬਾਈਲ ਖੋਹਣ ਵਾਲੇ ਅਤੇ ਹੋਰ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Lehra, Sangrur | Apr 6, 2024 ਲਹਿਰਾ ਸ਼ਹਿਰ ਦੇ ਏਰੀਏ ਵਿੱਚੋਂ ਕਿਰਚਾ ਮਾਰ ਕੇ ਮੋਬਾਈਲ ਖੋਹਣ ਵਾਲੇ ਦੋ ਵਿਅਕਤੀਆਂ ਨੂੰ ਲਹਿਰਾ ਪੁਲਿਸ ਨੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹ। ਜਿਨਾਂ ਤੋਂ ਹੋਰ ਵਾਰਦਾਤਾਂ ਦੀ ਪੁੱਛਗਿਛ ਲਈ ਪੁਲਿਸ ਰਿਮਾਂਡ ਵੀ ਹਾਸਿਲ ਕਰ ਲਿਆ ਗਿਆ ਹੈ। ਜਿਨਾਂ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਇਸ ਸਮੇਂ ਥਾਣਾ ਮੁਖੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਪਿਛਲੇ ਦਿਨੀਂ ਦੋ ਵਿਅਕਤੀਆਂ ਕੋਲੋਂ ਮੋਬਾਈਲ ਫੋਨ ਖੋਹ ਲੈ ਗਏ ਸਨ।