ਮੁਕਤਸਰ: ਗਾਂਧੀ ਚੌਂਕ ਵਿਖੇ ਨਗਰ ਕੌਂਸਲ ਵੱਲੋਂ ਲੋਹੇ ਦੇ ਖੰਬੇ ਲਗਾਉਣ ਤੇ ਗਰਮਾਇਆ ਮਾਹੌਲ, ਦੁਕਾਨਦਾਰਾਂ ਵਿੱਚ ਰੋਸ
#jansamasya
ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਚੌਂਕ ਵਿਖੇ ਅੱਜ ਦੁਪਹਿਰ ਕਰੀਬ 3 ਵਜੇ ਉਸ ਵੇਲੇ ਮਾਹੌਲ ਗਰਮ ਆ ਗਿਆ ਜਦੋਂ ਨਗਰ ਕੌਂਸਲ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਵਾਸਤੇ ਸੜਕ ਵਿਚਾਲੇ ਖੰਬੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਦਕਿ ਵਪਾਰ ਮੰਡਲ ਵੱਲੋਂ ਵੀ ਇਹਨਾਂ ਖੰਭਿਆਂ ਨੂੰ ਲਗਾਉਣ ਲਈ ਨਗਰ ਕੌਂਸਲ ਤੇ ਮਨ ਮਰਜ਼ੀ ਕਰਨ ਦੀ ਗੱਲ ਕਹੀਂ ਹੈ