ਮੁਕਤਸਰ: ਪੁਲਿਸ ਨੇ ਕੋਟਭਾਈ ਵਿਖੇ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ 24 ਘੰਟਿਆਂ ਵਿੱਚ ਕੀਤਾ ਕਾਬੂ : ਐਸਐਸਪੀ
ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲਾ ਪੁਲਿਸ ਨੇ ਬੀਤੀ 2 ਅਪ੍ਰੈਲ ਨੂੰ ਕੋਟਭਾਈ ਵਿਖੇ ਦੁਕਾਨਦਾਰ ਰਜੇਸ਼ ਕੁਮਾਰ ਉਰਫ ਕਾਲੀ ਦੇ ਹੋਏ ਕਤਲ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾ ਕੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਨੂੰ ਕਾਬੂ ਕਰ ਲਿਆ। ਇਸ ਮਾਮਲੇ ਦਾ ਖੁਲਾਸਾ ਐਸਐਸਪੀ ਡਾਕਟਰ ਅਖਿਲ ਚੌਧਰੀ ਵੱਲੋਂ ਦੁਪਹਿਰ 1 ਵਜੇ ਤੱਕ ਚੱਲੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ