ਮਲੋਟ: ਨਕਲੀ ਖਾਦ ਅਤੇ ਬੀਜ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
Malout, Muktsar | Jul 15, 2024 ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨੇ ਅੱਜ ਆਪਣੇ ਪਿੰਡ ਖੁਡੀਆ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇਂ 40 ਦੇ ਕਰੀਬ ਖਾਦ ਕੰਪਨੀਆਂ ਦੇ ਸੈਂਪਲ ਭਰੇ ਗਏ ।ਜਿਨ੍ਹਾਂ ਵਿਚ 24 ਫੇਲ ਪਏ ਗਏ ਕਈਆਂ ਦੀ ਰਿਪੋਟ ਆਉਣੀ ਅਜੇ ਬਾਕੀ ਹੈ। ਵਿਭਾਗ ਵਲੋਂ ਸਖਤੀ ਕਰਦੇ ਹੋਏ 2 ਗੈਰ ਮਿਆਰੀ ਖਾਦ ਵੇਚਣ ਵਾਲੀਆ ਕੰਪਨੀਆਂ ਦੇ ਲਾਇਸੰਸ ਰੱਦ ਕਰ ਦਿਤੇ ਗਏ ਹਨ ।ਪਿਆ ਮਾਲ ਸੀਲ ਕਰ ਦਿੱਤਾ ਗਿਆ। ਅਤੇ ਉਣਾ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ।