ਮੁਕਤਸਰ: ਘਾਹ ਮੰਡੀ ਚੌਂਕ ਤੋਂ ਵਪਾਰ ਮੰਡਲ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪਹਿਲਗਾਮ ਆਤੰਕੀ ਹਮਲੇ ਦੇ ਵਿਰੋਧ 'ਚ ਕੱਢਿਆ ਗਿਆ ਰੋਸ ਮਾਰਚ
ਸ਼੍ਰੀ ਮੁਕਤਸਰ ਸਾਹਿਬ ਵਿਖੇ ਵਪਾਰ ਮੰਡਲ ਵੱਲੋਂ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਆਤੰਕੀ ਹਮਲੇ ਦੇ ਵਿਰੋਧ ਵਜੋਂ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਵੇਰ ਦੇ 9 ਵਜ਼ੇ ਤੋਂ ਲੈ ਕੇ 11 ਵਜ਼ੇ ਤੱਕ ਰੋਸ ਮਾਰਚ ਕੱਢਿਆ ਗਿਆ। ਵਪਾਰ ਮੰਡਲ ਦੇ ਦਿੱਤੇ ਗਏ ਸੱਦੇ ਅਨੁਸਾਰ ਦੁਕਾਨਦਾਰਾਂ ਵੱਲੋਂ ਸਮਰਥਨ ਦਿੰਦੇ ਹੋਏ 9 ਵਜੇ ਤੋਂ ਲੈ ਕੇ 11 ਵਜੇ ਤੱਕ ਦੋ ਘੰਟੇ ਲਈ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ।