ਮੁਕਤਸਰ: ਕੋਟਕਪੂਰਾ ਰੋਡ ਤੇ ਭਾਜਪਾ ਵੱਲੋਂ ਪਹਿਲਗਾਮ ਵਿਖੇ ਆਤੰਕਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਤੇ ਕੈਂਡਲ ਮਾਰਚ
ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਆਤੰਕਵਾਦੀਆਂ ਵੱਲੋਂ ਸੈਲਾਨੀਆਂ ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਮੁਕਤਸਰ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਚੜਦੀ ਕਲਾ ਮੰਡਲ ਦੇ ਪ੍ਰਧਾਨ ਰਾਜਕੁਮਾਰ ਭਠੇਜਾ ਮੇਲੂ ਦੀ ਅਗਵਾਈ ਹੇਠ ਸ਼ਾਮ ਕਰੀਬ 7 ਵਜ਼ੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਵਰਕਰਾਂ ਵੱਲੋਂ ਜਿੱਥੇ ਪੁਤਲਾ ਪ੍ਰਦਰਸ਼ਨ ਕੀਤਾ ਗਿਆ ਉੱਤੇ ਹੀ ਕੈਂਡਲ ਮਾਰਚ ਕਰਦੇ ਹੋਏ ਇਸ ਹਮਲੇ ਵਿੱਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ