ਮੁਕਤਸਰ: ਬਰੀਵਾਲਾ ਵਿਖੇ ਰੇਲਵੇ ਲਾਈਨਾਂ ਦੇ ਨੇੜੇ ਅੱਗ ਲੱਗਣ ਨਾਲ ਪ੍ਰਵਾਸੀ ਪਰਿਵਾਰਾਂ ਦੀਆਂ 15 ਝੁੱਗੀਆਂ ਚੜੀਆਂ ਅੱਗ ਦੀ ਭੇਂਟ, ਜਾਨੀ ਨੁਕਸਾਨ ਟਲਿਆ
ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਵਿਖੇ ਰੇਲਵੇ ਲਾਈਨਾਂ ਦੇ ਨੇੜੇ ਅੱਜ ਦੁਪਹਿਰ ਕਰੀਬ 12 ਵਜੇ ਅਚਾਨਕ ਪ੍ਰਵਾਸੀ ਪਰਿਵਾਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਤੇਜ਼ ਹਵਾ ਚਲਦੀ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ ਤੇ ਦੇਖਦਿਆਂ ਦੇਖਦਿਆਂ 15 ਝੁੱਗੀਆਂ ਤੇ ਉਹਨਾਂ ਵਿੱਚ ਪਿਆ ਸਮਾਨ ਅੱਗ ਦੀ ਭੇਂਟ ਚੜ ਗਿਆ। ਫਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਦੋ ਘੰਟੇ ਦਾ ਸਮਾਂ ਲੱਗ ਗਿਆ।ਫਿਲਹਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ