ਮੁਕਤਸਰ: ਪਹਿਲਗਾਮ ਵਿੱਚ ਸੈਲਾਨੀਆਂ ਤੇ ਹਮਲਾ ਮਨੁੱਖਤਾ ਤੇ ਸ਼ਾਂਤੀ ਤੇ ਹਮਲਾ : ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਹੈ। ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਰਾਤ ਕਰੀਬ 9 ਵਜ਼ੇ ਅਪਡੇਟ ਕੀਤੇ ਗਏ ਸਟੇਟਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਸ ਹਮਲੇ ਨੂੰ ਮਨੁੱਖਤਾ ਅਤੇ ਸ਼ਾਂਤੀ ਤੇ ਹਮਲਾ ਕਰਾਰ ਦਿੱਤਾ।