ਮੁਕਤਸਰ: ਮਲੋਟ ਰੋਡ ਤੇ ਭਾਜਪਾ ਦੇ ਚਡ਼ਦੀਕਲਾ ਮੰਡਲ ਵੱਲੋਂ ਪ੍ਰਧਾਨ ਭਟੇਜਾ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਪੀਐਮ ਦੇ ਮਨ ਕੀ ਬਾਤ ਦਾ ਪ੍ਰਸਾਰਣ
ਸ੍ਰੀ ਮੁਕਤਸਰ ਸਾਹਿਬ ਭਾਜਪਾ ਮੰਡਲ ਚਡ਼ਦੀ ਕਲਾ ਵੱਲੋਂ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਐਤਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਐਪੀਸੋਡ 113 ਦਾ ਲਾਈਵ ਪ੍ਰਾਸਰਣ ਹੋਇਆ। ਇਸ ਦੌਰਾਨ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਨੇ ਲੋਕਾਂ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਜਨਹਿੱਤ ਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਇਆ।