ਮੁਕਤਸਰ: ਸੋਸ਼ਲ ਮੀਡੀਆ 'ਤੇ ਕਬੀਰ ਜੀ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲੇ 'ਚ ਧਾਨਕ ਭਾਈਚਾਰੇ ਨੇ ਥਾਣਾ ਸਿਟੀ ਮੁਖੀ ਨੂੰ ਦਿੱਤੀ ਸ਼ਿਕਾਇਤ
ਸ੍ਰੀ ਮੁਕਤਸਰ ਸਾਹਿਬ ਦੇ ਧਾਨਕ ਸਮਾਜ ਨੇ ਸ਼ਨੀਵਾਰ ਨੂੰ ਦੁਪਿਹਰ ਇੱਕ ਵਜੇ ਥਾਣਾ ਸਿਟੀ ਪੁਲਿਸ ਨੂੰ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਸੋਸ਼ਲ ਮੀਡੀਆ ਫੇਸਬੁੱਕ 'ਤੇ ਭਾਰਤ ਦੀ ਸ਼ਾਨ - ਬੀਜੇਪੀ ਦੇ ਨਾਂ 'ਤੇ ਬਣਾਏ ਗਏ ਪੇਜ 'ਤੇ ਸਤਿਗੁਰੂ ਕਬੀਰ ਦੀ ਤਸਵੀਰ ਅਤੇ ਭਾਸ਼ਣ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਨਿਖੇਧੀ ਕਰਦਿਆਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ।