ਮੁਕਤਸਰ: ਕੱਚਾ ਆੜ੍ਹਤੀਆਂ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਣੇ ਡਾਕਟਰ ਇਕਬਾਲ ਸਿੰਘ ਵੜਿੰਗ ,ਵਿਧਾਇਕ ਕਾਕਾ ਬਰਾੜ ਨੇ ਦਿੱਤੀ ਵਧਾਈ
ਕੱਚਾ ਆੜਤੀਆਂ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਬਾਡੀ ਦਾ ਐਲਾਨ ਕੀਤਾ ਗਿਆ, ਜਿਸ 'ਚ ਚੇਅਰਮੈਨ ਰਾਜੀਵ ਕੁਮਾਰ ਕਾਕਾ ਗਾਂਧੀ, ਪ੍ਰਧਾਨ ਡਾਕਟਰ ਇਕਬਾਲ ਸਿੰਘ ਵੜਿੰਗ, ਸੀਨੀਅਰ ਵਾਈਸ ਪ੍ਰਧਾਨ ਵਿਜੇ ਰੱਸੇ ਵੱਟ, ਸੀਨੀਅਰ ਵਾਈਸ ਪ੍ਰਧਾਨ ਪੱਪੂ ਯਾਦਵ, ਵਾਈਸ ਪ੍ਰਧਾਨ ਸੁਮਿਤ ਗਰਗ, ਸੈਕਟਰੀ ਹਰਕ੍ਰਿਸ਼ਨ ਸਿੰਘ ਮੱਕੜ ਅਤੇ ਕੈਸ਼ੀਅਰ ਅਜੇ ਗੁਪਤਾ ਚੁਣਿਆ। ਬਾਕੀ ਰਹਿੰਦੀ ਬਾਡੀ ਦਾ ਜਲਦ ਹੀ ਐਲਾਨ ਕੀਤਾ ਜਾਵੇ ਜੀ।ਇਸ ਸਮੇਂ ਵਿਧਾਇਕ ਕਾਕਾ ਬਰਾੜ ਵੀ ਪਹੁੰਚੇ।