ਸਬ ਡਵੀਜ਼ਨ ਬਲਾਚੌਰ ਦੇ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਨੇ ਅਪੀਲ ਕੀਤੀ ਕਿ ਅਸਲਾ ਧਾਰਕ 31 ਮਾਰਚ ਤੱਕ ਆਪਣਾ ਅਸਲਾ ਸਬੰਧਿਤ ਥਾਣੇ ਵਿੱਚ ਜਾਂ ਆਪਣੇ ਨਜ਼ਦੀਕੀ ਅਸਲਾ ਹਾਊਸ ਵਿੱਚ ਜਮਾ ਕਰਵਾਉਣ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਬ ਡਿਵੀਜ਼ਨ ਬਲਾਚੌਰ ਵਿੱਚ ਕੁੱਲ 719 ਅਸਲੇ ਹਨ ਜਿਸ ਵਿੱਚੋਂ 422 ਅਸਲੇ ਜਮਾ ਹੋ ਚੁੱਕੇ ਹਨ ਤੇ 297 ਅਸਲੇ ਬਕਾਇਆ ਹਨ ।