ਜਲੰਧਰ 1: ਜਲੰਧਰ ਦੇ ਵਿਕਰਮਪੁਰਾ ਵਿਖੇ ਬੰਦੂਕ ਦੀ ਨੋਕ ਤੇ ਦੋ ਲੁਟੇਰਿਆਂ ਨੇ ਇੱਕ ਘਰ ਦੇ ਅੰਦਰ ਵਾੜ ਕੀਤੀ ਲੁੱਟ
ਜਾਣਕਾਰੀ ਦਿੰਦਿਆਂ ਹੋਇਆ ਮੁਹਲੇ ਦੇ ਕੌਂਸਲਰ ਵੱਲੋਂ ਦੱਸਿਆ ਜਾ ਰਿਹਾ ਹੇ ਕਿ ਘਰ ਦੇ ਅੰਦਰ ਮੁੰਡਾ ਇਕੱਲਾ ਸੀ ਤੇ ਉਸਦੇ ਮਾਪੇ ਮੰਦਰ ਵਿਖੇ ਮੱਥਾ ਟੇਕਣ ਗਏ ਹੋਏ ਸੀ। ਪਿੱਛੋਂ ਬੰਦੂਕ ਦੀ ਨੋਕ ਤੇ ਦੋ ਮੁੰਡੇ ਉਹਨਾਂ ਦੇ ਘਰ ਦੇ ਅੰਦਰ ਵੜ ਗਏ ਅਤੇ ਬੰਦੂਕ ਦੀ ਨੋਕ ਤੇ ਮੁੰਡੇ ਨੂੰ ਬਿਠਾ ਕੇ ਘਰ ਦੇ ਅੰਦਰੋਂ ਸੋਨਾ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ ਹਨ। ਫਿਲਹਾਲ ਉਹਨਾਂ ਨੇ ਇਸ ਸਬੰਧੀ ਥਾਣਾ ਤਿਨ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।