ਫਾਜ਼ਿਲਕਾ: ਲਾਧੂਕਾ ਮੰਡੀ ਦੇ ਵਾਰਡ 3 ਤੇ 4 ਵਿੱਚ 5 ਲੱਖ ਨਾਲ ਸ਼ੁਰੂ ਹੋਏ ਵਿਕਾਸ ਕਾਰਜ
ਫਾਜ਼ਿਲਕਾ ਦੇ ਲਾਧੂਕਾ ਮੰਡੀ ਵਿਖੇ ਵਾਰਡ ਨੰਬਰ 3 ਅਤੇ 4 ਵਿੱਚ 5 ਲੱਖ ਦੀ ਲਾਗਤ ਨਾਲ ਨਵੀਆਂ ਗਲੀਆਂ ਤੇ ਨਾਲੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਨੀਂਹ ਪੱਥਰ ਰੱਖ ਕੇ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਕਰਵਾਈ। ਇਲਾਕਾ ਵਾਸੀਆਂ ਨੇ ਵਿਕਾਸ ਕਾਰਜਾਂ ਲਈ ਵਿਧਾਇਕ ਦਾ ਧੰਨਵਾਦ ਕੀਤਾ ਹੈ।