ਮੁਕਤਸਰ: ਅਬੋਹਰ ਰੋਡ 'ਤੇ ਚੋਰ ਨੇ ਦੋ ਦੁਕਾਨਾਂ ਵਿੱਚੋਂ ਸਿਲਾਈ ਮਸ਼ੀਨ ਅਤੇ ਕਰੀਬ 10 ਹਜ਼ਾਰ ਰੁਪਏ ਦੇ ਸਿੱਕੇ ਕੀਤੇ ਚੋਰੀ , ਸੀਸੀਟੀਵੀ ਆਈ ਸਾਹਮਣੇ
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਨੇ ਬੀਤੀ ਰਾਤ ਅਬੋਹਰ ਰੋਡ ਤੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਘਟਨਾਂ ਨੂੰ ਅੰਜਾਮ ਦਿੱਤਾ। ਸੀਸੀਟੀਵੀ ਕੈਮਰੇ ਵਿੱਚ ਇੱਕ ਵਿਅਕਤੀ ਚੋਰੀ ਦੀਆਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੋਇਆ ਦਿਖਾਈ ਦਿੱਤਾ। ਸਵੇਰੇ ਕਰੀਬ 11 ਵਜੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ।