ਸਮਾਣਾ: ਭਾਖੜਾ ਨਹਿਰ 'ਤੇ ਬਣੇਗਾ ਨਵਾਂ ਪੁੱਲ, 6.18 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਨਿਰਮਾਣ
Samana, Patiala | Sep 26, 2026 ਸਮਾਣਾ-ਪਾਤੜਾਂ ਰੋਡ ਤੋਂ ਜੋੜਾਮਾਜਰਾ ਨੂੰ ਜਾਂਦੀ ਲਿੰਕ ਰੋਡ 'ਤੇ ਭਾਖੜਾ ਨਹਿਰ 'ਤੇ ਨਵੇਂ ਪੁੱਲ ਦਾ ਉਦਘਾਟਨ ਹੋਇਆ। 44 ਮੀਟਰ ਲੰਬਾ ਇਹ ਪੁੱਲ 6.18 ਕਰੋੜ ਦੀ ਲਾਗਤ ਨਾਲ ਬਣੇਗਾ। ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।