ਮੋਰਿੰਡਾ: ਮੋਰਿੰਡਾ ਅਨਾਜ ਮੰਡੀ 'ਚ ਬਾਰਿਸ਼ ਨਾਲ ਹਫੜਾ-ਦਫੜੀ, ਕਿਸਾਨ ਅਤੇ ਆੜਤੀ ਚਿੰਤਾ 'ਚ
ਮੋਰਿੰਡਾ ਅਨਾਜ ਮੰਡੀ 'ਚ ਅਚਾਨਕ ਹੋਈ ਬਾਰਿਸ਼ ਕਾਰਨ ਕਿਸਾਨਾਂ ਤੇ ਆੜਤੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਲੇਬਰ ਵੱਲੋਂ ਫਸਲ ਨੂੰ ਤਰਪਾਲਾਂ ਨਾਲ ਢੱਕ ਕੇ ਬਚਾਇਆ ਗਿਆ। ਆਗੂਆਂ ਮੁਤਾਬਕ ਮੰਡੀ ਵਿੱਚ ਅਜੇ 65 ਫੀਸਦੀ ਫਸਲ ਆਉਣੀ ਬਾਕੀ ਹੈ, ਮੌਸਮ ਦੇ ਵਿਗੜੇ ਮਿਜਾਜ਼ ਨਾਲ ਵੱਡੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।