ਅੰਮ੍ਰਿਤਸਰ 2: ਅੰਮ੍ਰਿਤਸਰ CIA ਸਟਾਫ 2 ਦੀ ਪੁਲਸ ਨੇ 1 ਕਿਲੋ ਹੈਰੋਇਨ ਨਾਲ ਇੱਕ ਆਰੋਪੀ ਤੇ CIA 3 ਪੁਲਸ ਨੇ 2 ਪਿਸਤੌਲਾਂ ਸਮੇਤ ਇੱਕ ਆਰੋਪੀ ਕਾਬੂ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ 02 ਨੇ ਜਸ਼ਨਦੀਪ ਨਾਂ ਦੇ ਨੌਜਵਾਨ ਨੂੰ 1 ਕਿਲੋ ਹੈਰੋਇਨ, ਮੋਬਾਇਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ। ਜਸ਼ਨਦੀਪ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਪੈਸਿਆਂ ਦੀ ਲਾਲਚ ਵਿਚ ਨਸ਼ੇ ਦੀ ਤਸਕਰੀ ਕਰਦਾ ਸੀ। ਇਸ ਤੋਂ ਇਲਾਵਾ, ਸੀਆਈਏ ਥਰੀ ਨੇ ਗੇਟ ਹਕੀਮਾ ਦੇ ਬੋਬੀ ਨੂੰ 2 ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।