ਅੰਮ੍ਰਿਤਸਰ 2: ਹੜਾਂ ਤੋਂ ਬਾਅਦ ਅਮਰੀਕਨ ਸਵਾਈਨ ਫੀਵਰ ਨਾਲ 200 ਤੋਂ ਵੱਧ ਸੂਰਾਂ ਦੀ ਮੌਤ, ਪਾਲਕ ਨੇ ਮੰਗਿਆ 23 ਲੱਖ ਦਾ ਮੁਆਵਜ਼ਾ
ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਹੜਾਂ ਤੋਂ ਬਾਅਦ ਸੂਰਾਂ ਵਿੱਚ ਅਮਰੀਕਨ ਸਵਾਈਨ ਫੀਵਰ ਫੈਲਣ ਨਾਲ 200 ਤੋਂ ਵੱਧ ਸੂਰ ਮਰ ਗਏ। ਸੂਰ ਪਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ 23 ਲੱਖ ਦੀ ਲਾਗਤ ਨਾਲ ਬਣਾਇਆ ਫਾਰਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਪਸ਼ੂ ਪਾਲਣ ਵਿਭਾਗ ਨੇ ਕਿਹਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਇਸ ਲਈ ਬਚੇ ਸੂਰਾਂ ਨੂੰ ਮਾਰ ਕੇ ਦੱਬ ਦਿੱਤਾ ਗਿਆ ਅਤੇ ਫਾਰਮ ਨੂੰ ਸੈਨੀਟਾਈਜ਼ ਕੀਤਾ ਗਿਆ।