ਪਟਿਆਲਾ: ਪਟਿਆਲਾ ਦੇ ਕੇਂਦਰੀ ਜੇਲ ਵਿਖੇ ਚਲਾਇਆ ਗਿਆ ਜੁਆਇਨਟ ਸਰਚ ਅਭਿਆਨ
ਦੱਸ ਦਈਏ ਕਿ ਪਟਿਆਲਾ ਦੇ ਕੇਂਦਰੀ ਜੇਲ ਵਿਖੇ ਜੁਆਇੰਟ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਜੇਲ ਅੰਦਰ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ। ਇਸ ਮੌਕੇ ਐਸਪੀ ਸਿਟੀ ਸਰਫਰਾਜ ਆਲਮ ਨੇ ਗੱਲ ਕਰਦੇ ਆ ਦੱਸਿਆ ਕਿ ਜੇਲ ਅੰਦਰ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਜੇਲ ਅੰਦਰ ਮੋਬਾਇਲ ਫੋਨ ਅਤੇ ਅਪੱਤੀ ਜਨਕ ਚੀਜ਼ਾਂ ਬਰਾਮਦ ਹੋਣ ਦੀਆਂ ਸੂਚਨਾ ਮਿਲਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਸਰਚ ਅਭਿਆਨ ਚਲਾਇਆ ਗਿਆ।