ਪਟਿਆਲਾ: ਪਿੰਡ ਬਪਰੋਰ ਦੇ ਨੇੜੇ 235 ਡੱਬੇ ਬੀਅਰ ਦੇ ਬਰਾਮਦ ,ਪੁਲਿਸ ਵੱਲੋਂ ਮਾਮਲਾ ਦਰਜ ਕਰਕੇ।ਜਾਂਚ ਸ਼ੁਰੂ।
ਪਿੰਡ ਬਪਰੌਰ ਦੇ ਨੇੜੇ ਗਸ਼ਤ ਦੇ ਦੌਰਾਨ ਪੁਲਿਸ ਪਾਰਟੀ ਨੇ ਖਤਾਨਾਂ ਦੇ ਵਿੱਚ ਬੀਅਰ ਦੇ ਕੈਨ 235 ਡੱਬੇ ਮਿਲਣ ਤੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਨ ਦੇ ਖਿਲਾਫ ਥਾਣਾ ਸ਼ੰਬੂ ਦੇ ਵਿੱਚ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਡੱਬੇ ਕਿਸ ਵਿਅਕਤੀ ਦੇ ਵੱਲੋਂ ਇੱਥੇ ਸੁੱਟੇ ਗਏ ਹਨ ਅਤੇ ਇਸ ਦਾ ਕੀ ਕਾਰਨ ਸੀ