ਸੁਨਾਮ: ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਏ ਜਾਣਗੇ : ਡੀਸੀ ਜਤਿੰਦਰ ਜੋਰਵਾਲ
Sunam, Sangrur | Jul 11, 2024 ਜਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸ਼ਾਮ 4 ਵਜੇ 11 ਜੁਲਾਈ ਨੂੰ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਜਿਲੇ ਵਿੱਚ 11 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਉਹਨਾਂ ਕਿਹਾ ਕਿ 01676 23 4196 ਤੇ ਫੋਨ ਕਰਕੇ ਨੇੜਲੇ ਸਰਕਾਰੀ ਨਰਸਰੀ ਤੋਂ ਇਹ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ ਉਹਨਾਂ ਲੋਕਾਂ ਨੂੰ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ,