ਪਟਿਆਲਾ: ਪਟਿਆਲਾ ਦੇ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ 'ਤੇ ਵਧਿਆ ਸ਼ਰਧਾਲੂਆਂ ਦਾ ਉਤਸ਼ਾਹ
ਪਟਿਆਲਾ ਦੇ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਨੂੰ ਲੈ ਕੇ ਸ਼ਰਧਾਲੂਆਂ 'ਚ ਖੁਸ਼ੀ ਦੀ ਲਹਿਰ ਹੈ। ਪੀ.ਆਰ.ਟੀ.ਸੀ. ਚੇਅਰਮੈਨ ਹਰਪਾਲ ਜੁਨੇਜਾ ਨੇ ਮੰਦਰ 'ਚ ਨਤਮਸਤਕ ਹੋ ਕੇ ਇਸ ਕਾਰਜ ਨੂੰ ਧਾਰਮਿਕ ਆਸਥਾ ਤੇ ਏਕਤਾ ਦਾ ਪ੍ਰਤੀਕ ਦੱਸਿਆ। ਮੰਦਰ ਦਾ ਨਵੀਨੀਕਰਨ ਪਟਿਆਲਾ ਨੂੰ ਦੇਸ਼-ਵਿਦੇਸ਼ 'ਚ ਨਵੀਂ ਪਛਾਣ ਦੇਵੇਗਾ।