ਰਾਮਪੁਰਾ ਫੂਲ: 5 ਤਰੀਕ ਨੂੰ DC ਦਫ਼ਤਰ ਦਾ ਘਿਰਾਓ: ਚੱਕ ਫਤਿਹ ਸਿੰਘ ਵਾਲਾ 'ਚ ਕਿਸਾਨਾਂ ਨੇ ਵਿੱਢੀ ਮੁਹਿੰਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 5 ਤਰੀਕ ਨੂੰ ਡੀਸੀ ਦਫ਼ਤਰ ਦੇ ਕੀਤੇ ਜਾਣ ਵਾਲੇ ਘਿਰਾਓ ਨੂੰ ਲੈ ਕੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਆਗੂਆਂ ਅਤੇ ਵਰਕਰਾਂ ਵੱਲੋਂ ਘਰ-ਘਰ ਜਾ ਕੇ ਸੁਨੇਹਾ ਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ।