ਅੰਮ੍ਰਿਤਸਰ 2: ਅਜਨਾਲਾ ਸਿਵਲ ਹਸਪਤਾਲ: ਨਵੀਂ ਐਕਸ-ਰੇ ਮਸ਼ੀਨ ਹੋਣ ਦੇ ਬਾਵਜੂਦ ਸੇਵਾਵਾਂ ਠੱਪ
ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ 1 ਮਹੀਨੇ ਤੋਂ ਐਕਸ-ਰੇ ਸੇਵਾਵਾਂ ਬੰਦ ਹਨ। 15-20 ਦਿਨ ਪਹਿਲਾਂ ਆਈ ਨਵੀਂ ਡਿਜੀਟਲ ਐਕਸ-ਰੇ ਮਸ਼ੀਨ ਤਕਨੀਕੀ ਕਮੀਆਂ ਅਤੇ ਬਿਜਲੀ ਦਾ ਲੋਡ ਨਾ ਵਧਾਏ ਜਾਣ ਕਾਰਨ ਅਜੇ ਤੱਕ ਚਾਲੂ ਨਹੀਂ ਹੋ ਸਕੀ। ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।