ਗੁਰੂ ਹਰਸਹਾਏ: ਗੁਰੂਹਰਸਹਾਏ ਦੇ ਥਾਣਾ ਮੁਖੀ ਨੇ ਅਸਲਾ ਧਾਰਕਾਂ ਨੂੰ ਹਥਿਆਰ ਜਮਾਂ ਕਰਵਾਉਣ ਦੀ ਕੀਤੀ ਅਪੀਲ, ਕਿਆ 4 ਅਪ੍ਰੈਲ ਤੋਂ ਬਾਅਦ ਨਹੀਂ ਹੋਣਗੇ ਹਥਿਆਰ ਜਮਾਂ
ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਥਾਣਾ ਗੁਰੂ ਹਰਸਹਾਏ ਦੇ ਮੁਖੀ ਉਪਕਾਰ ਸਿੰਘ ਵੱਲੋਂ ਅਸਲਾ ਧਾਰਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ 4 ਅਪ੍ਰੈਲ ਤੱਕ ਆਪਣਾ ਅਸਲਾ ਜਮਾਂ ਕਰਵਾ ਦੇਣ ਨਹੀਂ ਤਾਂ ਅਸਲਾ ਧਾਰਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ । ਦੱਸ ਦੀਏ ਕਿ ਇਸ ਵਾਰੀ ਚੋਣ ਕਮਿਸ਼ਨ ਵੱਲੋਂ ਪੀਸਫੁਲੀ ਇਲੈਕਸ਼ਨ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ।