ਜਲੰਧਰ 1: ਜਲੰਧਰ ਦੇ ਗੜਾ ਰੋਡ ਪੇਮਸ ਹਸਪਤਾਲ ਦੇ ਬਾਹਰ ਰੈਪੀਡੋ ਓਲਾ ਉਬਰ ਇੰਡੇਡ ਟੈਕਸੀ ਡਰਾਈਵਰਾਂ ਨੇ ਕੀਤੀ ਹੜਤਾਲ
ਜਾਣਕਾਰੀ ਦਿੰਦਿਆਂ ਹੋਇਆਂ ਟੈਕਸੀ ਡਰਾਈਵਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੰਪਨੀਆਂ ਨੇ ਰੇਟ ਕਾਫੀ ਗਿਰਾ ਦਿੱਤੇ ਹਨ ਜਿਸ ਦੇ ਚਲਦਿਆਂ ਉਹਨਾਂ ਦਾ ਜਿਹੜਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਕੰਪਨੀ ਕਮਿਸ਼ਨ ਵੀ ਵੱਧ ਖਾ ਰਹੀਆਂ ਹਨ। ਜਿਸ ਤੋਂ ਲੈ ਕੇ ਉਹਨਾਂ ਵੱਲੋਂ ਰੋਸ਼ ਜਾਹਿਰ ਕੀਤਾ ਗਿਆ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਹੜਤਾਲ ਵੀ ਕਰ ਦਿੱਤੀ ਗਈ ਹੈ।