ਭਿੱਖੀਵਿੰਡ: ਵਲਟੋਹਾ ਵਿਖੈ ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੂੰ ਲੜਕੀ ਵਾਲਿਆਂ ਨੇ ਉਸ ਦੇ ਕੱਪੜੇ ਉਤਾਰ ਕੇ ਪਿੰਡ ਵਿੱਚ ਘੁਮਾਇਆ ਤੇ
ਵਲਟੋਹਾ 'ਚ ਇਨਸਾਨੀਅਤ ਉਸ ਵਕਤ ਸ਼ਰਮਸਾਰ ਹੁੰਦੀ ਦਿਖਾਈ ਦਿੱਤੀ, ਜਦੋਂ ਆਪਣੇ ਗੁਆਂਢੀਆਂ ਦੀ ਲੜਕੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ 'ਤੇ ਸ਼ਰੇਆਮ ਨਿਰਵਸਤਰ ਕਰ ਦਿੱਤਾ । ਉਕਤ ਲੋਕਾਂ ਨੇ ਨਾ ਸਿਰਫ ਸਰੀਰ ਢੱਕਣ ਦਾ ਯਤਨ ਕਰਦੀ ਔਰਤ ਕੋਲੋਂ ਕੱਪੜੇ ਖੋਹ ਕੇ ਗਲੀਆਂ 'ਚ ਭਜਾ-ਭਜਾ ਉਸ ਦੀ ਵੀਡੀਓ ਬਣਾਈ ਬਲਕਿ ਉਕਤ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤਾ।