ਭਿੱਖੀਵਿੰਡ: ਪਿੰਡ ਨਾਰਲੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਦੇ ਪ੍ਰਧਾਨ ਚਮਨ ਲਾਲ ਨੇ ਪਾਰਟੀ ਵਰਕਰਾਂ ਦੇ ਨਾਲ ਕੀਤੀ ਹੰਗਾਮੀ ਮੀਟਿੰਗ
ਪਿੰਡ ਨਾਰਲੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਦੇ ਪ੍ਰਧਾਨ ਚਮਨ ਲਾਲ ਦਰਾਇਕੇ ਨੇ ਪਾਰਟੀ ਵਰਕਰਾਂ ਦੇ ਨਾਲ ਕੀਤੀ ਹੰਗਾਮੀ ਮੀਟਿੰਗ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੀਬੀਆਂ ਦੇ ਨਾਲ ਵਾਧਾ ਕੀਤਾ ਸੀ ਕਿ ਇਹਨਾਂ ਦੇ ਖਾਤੇ ਦੇ ਵਿੱਚ ਹਜਾਰ ਹਜਾਰ ਰੁਪਆ ਪਾਇਆ ਜਾਵੇਗਾ। ਲੇਕਿਨ ਦੋ ਸਾਲ ਬੀਤ ਜਾਂਦੇ ਬਾਵਜੂਦ ਵੀ ਸਰਕਾਰ ਵੱਲੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਨਹੀਂ ਪਾਇਆ ਗਿਆ।