ਮੁਕਤਸਰ: ਪੰਜਾਬ ਖੇਤ ਮਜਦੂਰ ਯੂਨੀਅਨ ਦੀ ਪਿੰਡ ਭਾਗਸਰ ਵਿਖੇ ਹੋਈ ਨੁੱਕੜ ਮੀਟਿੰਗ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਘਰ ਅੱਗੇ ਰੋਹ ਭਰਪੂਰ ਪ੍ਰਦਰਸ਼ਨ ਕਰਕੇ 21 ਅਗਸਤ ਤੋਂ ਪੱਕਾ ਧਰਨਾ ਲਾਕੇ ਸਰਕਾਰ ਦੇ ਗੋਲੇ ਕੰਨਾਂ ਤੱਕ ਮਜ਼ਦੂਰਾਂ ਦੀ ਹੱਕੀ ਆਵਾਜ਼ ਨੂੰ ਪਹੁੰਚਦਾ ਕੀਤਾ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਭਾਗਸਰ ਮਜਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਕੀਤਾ ।