ਮੋਰਿੰਡਾ: ਅੰਤਰ-ਰਾਸ਼ਟਰੀ ਦਿਲ ਦਿਵਸ ਮੌਕੇ ਬਜ਼ੁਰਗਾਂ ਨੂੰ ਦਿੱਤੇ ਸਿਹਤ ਸੁਝਾਅ
ਮੋਰਿੰਡਾ ਵਿਖੇ ਸੀਨੀਅਰ ਸਿਟੀਜ਼ਨ ਕੌਂਸਲ ਨੇ ਅੰਤਰ-ਰਾਸ਼ਟਰੀ ਦਿਲ ਦਿਵਸ ਮਨਾਇਆ। ਡਾ. ਨਿਰਮਲ ਧੀਮਾਨ ਨੇ ਦਿਲ ਨੂੰ ਸਿਹਤਮੰਦ ਰੱਖਣ ਲਈ ਖੁਰਾਕ ਅਤੇ ਕਸਰਤ ਬਾਰੇ ਜਾਣਕਾਰੀ ਦਿੱਤੀ। ਕੌਂਸਲ ਨੇ ਹਰ ਸਿਵਲ ਹਸਪਤਾਲ ਵਿੱਚ ਦਿਲ ਦੀ ਜਾਂਚ ਲਈ ਮਹੀਨਾਵਾਰ ਕੈਂਪ ਲਗਾਉਣ ਦੀ ਮੰਗ ਕੀਤੀ ਹੈ।